Wednesday, March 11, 2009

ਫੁੱਲ

ਜੀਅ ਕਰਦਾ ਮੈਂ ਫੁੱਲ ਹੋ ਜਾਵਾਂ...
ਜਿਹੜੇ ਰਾਹੀਂ ਤੂੰ ਆਉਣਾ ਏ, ਓਹਨਾਂ ਰਾਹਾਂ ਤੇ ਵਿਛ ਜਾਵਾਂ...

ਯੂਨੀਵਰਸਿਟੀ



ਓਹ ਖੁੱਲ੍ਹ ਓਹ ਬਹਾਰ ਹੁਣ ਨਹੀ ਲੱਭਦੇ,
ਓਹ ਯੂਨੀਵਰਸਿਟੀ ਓਹ ਯਾਰ ਹੁਣ ਨਹੀ ਲੱਭਦੇ...

ਹੋਲੀ

ਰੰਗ ਹੋਲੀ ਦੇ ਰੰਗ ਬਿਰੰਗੇ,

ਪਰ ਨਾ ਕੋਈ ਓਹਦੇ ਵਰਗਾ...

ਯਾਦ

ਯਾਦ ਤੇਰੀ ਦਾ ਬੁੱਲ੍ਹਾ ਆ ਕੇ ਪੌਣਾਂ ਵਿੱਚ ਰਸ ਘੋਲ਼ ਗਿਆ,
ਕੀ ਜਾਣਾਂ ਮੈਂ ਮਸਤੀ ਦੇ ਵਿੱਚ ਕਿਸਨੂੰ ਕੀ ਕੀ ਬੋਲ ਗਿਆ...

ਓਹ ਕੀ ਜਾਨਣ

ਅੱਖੀਆਂ ਦੇ ਵਿੱਚ ਕਿੰਨੇ ਸਾਰੇ ਖ਼ਾਅਬ ਸਜਾ ਜੇ ਭੁੱਲ ਗਏ ਨੇ,
ਕੀ ਜਾਨਣ ਜੋ ਦੋ ਦਿਨ ਵਿੱਚ ਹੀ ਯਾਰ ਬਣਾ ਕੇ ਭੁੱਲ ਗਏ ਨੇ...

Tuesday, March 10, 2009

ਜ਼ਿੰਦਗੀ

ਮੈਂ ਜ਼ਿੰਦਗੀ ਨੂੰ ਆਪਣੇ ਅਨੁਸਾਰ ਚਲਾਉਣ ਦੀ ਕੋਸ਼ਿਸ਼ ਕੀਤੀ,
ਇਹ ਨਰਕ ਤੋਂ ਬਦਤਰ ਹੋ ਗਈ।
ਮੈਂ ਹਾਰ ਕੇ ਇਸਨੂੰ ਆਪਣੇ ਹਾਲ ਤੇ ਛੱਡ ਦਿੱਤਾ,
ਇਹਨੇ ਮੈਨੂੰ ਨਰਕ ਚੋਂ ਬਾਹਰ ਕੱਢ ਮਾਰਿਆ...