Thursday, October 1, 2009

ਪੱਤਝੜ ਆਉਂਦੀ...

ਬਲ਼ਦੀ ਧੁੱਪ ਜਦ ਕੂਲ਼ੀ ਹੋ ਕੇ ਬਿਰਖ ਦੇ ਗਲ਼ ਵਿੱਚ ਬਾਹਾਂ ਪਾਉਂਦੀ,
ਸੋਨ ਸੁਨਹਿਰੀ ਰਿਸ਼ਮਾਂ ਛੱਡਦੀ, ਮਿੱਟੀ ਦਾ ਕਣ - ਕਣ ਰੁਸ਼ਨਾਉਂਦੀ,
ਪੱਤਝੜ ਆਉਂਦੀ, ਪੱਤਝੜ ਆਉਂਦੀ...

Saturday, September 12, 2009

ਚੱਲ, ਘਰ ਨੂੰ ਚੱਲੀਏ

ਸ਼ਾਮ ਪਈ ਚੱਲ ਘਰ ਨੂੰ ਚੱਲੀਏ ਘਰ ਵਿੱਚ ਕੋਈ ਉਡੀਕ ਰਿਹਾ ਹੈ,
ਚੇਤੇ ਕਰ ਕਰ ਤੈਨੂੰ ਜਿਸਦਾ ਪਲ ਪਲ ਔਖਾ ਬੀਤ ਰਿਹਾ ਹੈ..

ਸਿਰਨਾਵਿਆਂ ਤੋਂ ਦੂਰ

ਸ਼ਹਿਰ ਦੇ ਸਿਰਨਾਵਿਆਂ ਤੋਂ ਦੂਰ, ਇੱਕ ਦੁਨੀਆ ਇਹ ਵੀ ਵਸਦੀ ਏ..

Wednesday, August 12, 2009

ਕੌਣ ਹਾਂ ਮੈਂ...

ਕੌਣ ਹਾਂ ਮੈਂ ਇਹ ਪਤਾ ਲਾ ਲੱਗਦਾ,
ਆਪ ਗਵਾਚਾ ਤੈਨੂੰ ਲੱਭਦਾ...

Sunday, May 31, 2009

ਸਲੀਬ


ਕਹਿ ਤਾਂ ਸਹੀ ਕਿ ਬੰਦਾ ਕੋਈ ਰੱਬ ਨਹੀਂ ਹੋ ਸਕਦਾ,
ਚਾੜ੍ਹ ਕੇ ਸੂਲ਼ੀ ਤੈਨੂੰ ਵੀ ਭਗਵਾਨ ਬਣਾ ਦੇਵਾਂਗੇ...

Wednesday, March 11, 2009

ਫੁੱਲ

ਜੀਅ ਕਰਦਾ ਮੈਂ ਫੁੱਲ ਹੋ ਜਾਵਾਂ...
ਜਿਹੜੇ ਰਾਹੀਂ ਤੂੰ ਆਉਣਾ ਏ, ਓਹਨਾਂ ਰਾਹਾਂ ਤੇ ਵਿਛ ਜਾਵਾਂ...

ਯੂਨੀਵਰਸਿਟੀ



ਓਹ ਖੁੱਲ੍ਹ ਓਹ ਬਹਾਰ ਹੁਣ ਨਹੀ ਲੱਭਦੇ,
ਓਹ ਯੂਨੀਵਰਸਿਟੀ ਓਹ ਯਾਰ ਹੁਣ ਨਹੀ ਲੱਭਦੇ...